Uncategorized
Trending

ਥਾਣਾ ਰਾਮਾਮੰਡੀ ਨੂੰ ਮਿਲੀ ਵਿਸ਼ੇਸ਼ ਸਫਲਤਾ 01 ਦੇਸੀ ਕੱਟਾ ਸਮੇਤ 03 ਜਿੰਦਾ ਕਾਰਤੂਸ ਅਤੇ ਮਾਰੂ ਹਥਿਆਰ ਬ੍ਰਾਮਦ ਕੀਤੇ

ਡੇਢ ਘੰਟੇ ਵਿੱਚ ਹੀ ਟਰੇਸ ਕਰਕੇ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਸ੍ਰੀ ਕੁਲਦੀਪ ਸਿੰਘ ਚਾਹਲ, 1P5, ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਹਰਵਿੰਦਰ ਸਿੰਘ ਵਿਰਕ, PPS, DCP-Inv, ਸ੍ਰੀ ਕੰਵਲਪ੍ਰੀਤ ਸਿੰਘ ਚਾਹਲ PPS, ADCP-I, ਸ਼੍ਰੀ ਨਿਰਮਲ ਸਿੰਘ PPS/ACP ਸੈਂਟਰਲ, ਅਤੇ ਇੰਸਪੈਕਟਰ ਰਾਜੇਸ਼ ਕੁਮਾਰ, ਮੁੱਖ ਅਫਸਰ ਥਾਣਾ ਰਾਮਾ ਮੰਡੀ ਜਲੰਧਰ ਜੀ ਨਿਗਰਾਨੀ ਹੇਠ ASI ਵਿਕਟਰ ਮਸੀਹ, ਚੌਂਕੀ ਇੰਚਾਰਜ ਦਕੋਹਾ ਥਾਣਾ ਰਾਮਾ ਮੰਡੀ ਜਲੰਧਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮਾ ਨੰਬਰ 201 ਮਿਤੀ 08.07,2023 ਜੁਰਮ 323,365,506,148,149 IPC ਵਾਧਾ ਜੁਰਮ 25/54/59 ਅਸਲਾ ਐਕਟ ਥਾਣਾ ਰਾਮਾਮੰਡੀ ਕਮਿਸ਼ਨਰੇਟ ਜਲੰਧਰ ਦੇ ਦੋਸ਼ੀਆਂ ਨੂੰ ਉਕਤ ਘਟਨਾ ਤੋਂ ਤਕਰੀਬਨ ਡੇਢ  ਘੰਟੇ ਵਿੱਚ ਹੀ ਟਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮਿਤੀ 08.07.2023 ਨੂੰ ASI ਵਿਕਟਰ ਮਸੀਹ, ਚੌਂਕੀ ਇੰਚਾਰਜ ਦਕੋਹਾ ਥਾਣਾ ਰਾਮਾ ਮੰਡੀ ਜਲੰਧਰ ਸਮੇਤ ਸਾਥੀ ਕਰਮਚਾਰੀਆਂ ਗਸਤ ਵਾਂ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਕਾਕੀ ਪਿੰਡ ਚੌਕ ਰਾਮਾਮੰਡੀ ਜਲੰਧਰ ਮੌਜੂਦ ਸੀ ਤਾ ਮੌਕਾ ਪਰ ਸ਼੍ਰੀਮਤੀ ਹਰਜੀਤ ਕੌਰ ਪਤਨੀ ਅਮਰੀਕ ਸਿੰਘ ਵਾਸੀ ਮਕਾਨ ਨੰਬਰ B-2, ਨਿਊ ਗਨੇਸ਼ ਨਗਰ ਜਲੰਧਰ ਨੇ ਹਾਜ਼ਰ ਆ ਕੇ ਇਤਲਾਹ ਦਿੱਤੀ ਕਿ ਮਿਤੀ 08.07.2023 ਨੂੰ ਵਕਤ ਕਰੀਬ 12:10 PM ਹੋਵੇਗਾ ਕਿ ਉਸਦੇ ਪਤੀ ਅਮਰੀਕ ਸਿੰਘ ਰੋਟੀ ਖਾ ਕੇ ਘਰ ਦੇ ਬਾਹਰ ਗਲੀ ਵਿੱਚ ਸੈਰ ਕਰ ਰਹੇ ਸੀ ਅਤੇ ਅਚਾਨਕ ਇੱਕ ਕਾਰ ਨੰਬਰੀ PB17-A-5606 ਮਾਰਕਾ ਟੋਇਟਾ ਕਰੋਲਾ ਰੰਗ ਲਾਲ ਵਿੱਚ ਕੁਝ 4/5 ਵਿਅਕਤੀਆਂ ਅਤੇ ਇੱਕ ਔਰਤ ਅਤੇ ਮੋਟਰਸਾਇਕਲ ਪਰ ਸਵਾਰ (02 ਵਿਅਕਤੀ ਆਏ ਜਿਹਨਾ ਨੇ ਉਸਦੇ ਪਤੀ ਅਮਰੀਕ ਸਿੰਘ ਦੀ ਮਾਰ ਕੁਟਾਈ ਕਰਕੇ ਜਬਰਦਸਤੀ ਉਕਤ ਕਾਰ ਟੋਇਟਾ ਕਰੋਲਾ ਰੰਗ ਲਾਲ ਵਿੱਚ ਪਾ ਕੇ ਫਰਾਰ ਹੋ ਗਏ। ਜਿਸਦੇ ਅਧਾਰ ਤੇ ਮੁਕੱਦਮਾ ਨੰਬਰ 201 ਮਿਤੀ 08.07.2023 ਜੁਰਮ   323,365,506,148,149 IPC ਵਾਧਾ ਜੁਰਮ 25/54/59 ਅਸਲਾ ਐਕਟ ਥਾਣਾ ਰਾਮਾਮੰਡੀ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਜੋ ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ IPS, ਕਮਿਸ਼ਨਰ ਪੁਲਿਸ ਜਲੰਧਰ ਜੀ ਦੀ ਹਦਾਇਤ ਪਰ ਇੰਸਪੈਕਟਰ ਰਾਜੇਸ਼ ਕੁਮਾਰ, ਮੁੱਖ ਅਫਸਰ ਥਾਣਾ ਰਾਮਾ ਮੰਡੀ ਜਲੰਧਰ ਅਤੇ ASI ਵਿਕਟਰ ਮਸੀਹ ਇੰਚਾਰਜ ਚੌਂਕੀ ਦਕੋਹਾ ਵੱਲੋਂ ਸਪੈਸ਼ਲ ਟੀਮ ਗਠਿਤ ਕਰਕੇ ਪੂਰੀ ਚੌਕਸੀ ਅਤੇ ਸੰਜੀਦਗੀ ਨਾਲ ਪੂਰੇ ਰਾਮਾ ਮੰਡੀ ਜਲੰਧਰ ਵਿਖੇ ਏਰੀਆ ਦੀ ਨਾਕਾਬੰਦੀ ਅਤੇ ਘੇਰਾਬੰਦੀ ਕੀਤੀ ਗਈ।ਦੌਰਾਨੇ ਨਾਕਾਬੰਦੀ ਰਾਮਾ ਮੰਡੀ ਚੌਕ ਵਾਲੀ ਸਾਇਡ ਤੋ ਢਿੱਲਵਾ ਚੌਕ ਜਲੰਧਰ ਵਾਲੀ ਸਾਇਡ ਨੂੰ ਇੱਕ ਕਾਰ ਨੰਬਰੀ PB17-A-5606 ਮਾਰਕਾ ਟੋਇਟਾ ਕਰੋਲਾ ਰੰਗ ਲਾਲ ਆਉਂਦੀ ਦਿਖਾਈ ਦਿੱਤੀ । ਜਿਸਨੂੰ ASI ਵਿਕਟਰ ਮਸੀਹ ਨੇ ਸਮੇਤ ਪੁਲਿਸ ਪਾਰਟੀ ਦੇ ਉਕਤ ਕਾਰ ਨੂੰ ਰਾਊਂਡ ਅਪ ਕੀਤਾ ਅਤੇ ਦੋਸ਼ੀਆ ਦੇ ਨਾਮ  ਅਕਾਸ਼ਦੀਪ ਸਿੰਘ ,ਬਲਜੀਤ ਸਿੰਘ ,ਮਨਪ੍ਰੀਤ ਸਿੰਘ , ਗੁਰਮੀਤ ਕੌਰ , ਅਮ੍ਰਿਤਪਾਲ ਸਿੰਘ ,ਅਰਸ਼ਦੀਪ ਸਿੰਘ ਨੂੰ ਕਾਬੂ ਕੀਤਾ ਗਿਆ। ਜੋ ਉਕਤ ਦੋਸ਼ੀਆਂ ਪਾਸੋਂ ਪੁੱਛਗਿੱਛ ਦੌਰਾਨ ਇਹਨਾਂ ਦੇ ਇੱਕ ਹੋਰ ਸਾਥੀ ਹਰਵਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਬਹਿਰਾਮ ਜਿਲਾ ਨਵਾਂ ਸ਼ਹਿਰ ਨੂੰ ਵੀ ਕਾਬੂ ਕੀਤਾ ਗਿਆ ਹੈ ਅਤੇ ਇਹਨਾ ਪਾਸੋਂ ਮੁਕੱਦਮਾ ਦੀ ਵਾਰਦਾਤ ਸਮੇਂ ਵਰਤੇ 01 ਦੇਸੀ ਕੱਟਾ ਸਮੇਤ 03 ਜਿੰਦਾ ਕਾਰਤੂਸ ਅਤੇ ਮਾਰੂ ਹਥਿਆਰ ਬ੍ਰਾਮਦ ਕੀਤੇ ਗਏ। ਜੋ ਖਾਸ ਗੱਲ ਇਹ ਰਹੀ ਕਿ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਪਾਰਟੀ ਵੱਲੋਂ ਉਕਤ ਘਟਨਾ ਨੂੰ ਤਕਰੀਬਨ 12 ਘੰਟੇ ਵਿੱਚ ਹੀ ਟਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜੋ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਸੀ। ਦੋਸ਼ੀਆਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। 

Related Articles

Leave a Reply

Your email address will not be published. Required fields are marked *

Back to top button
×

Powered by WhatsApp Chat

×