Uncategorized
Trending

ਚੋਰੀ ਦੇ 03 ਮੋਟਰਸਾਇਕਲਾਂ ਅਤੇ 03 ਮੋਬਾਈਲਾਂ ਸਮੇਤ 02 ਦੋਸ਼ੀ ਕਾਬੂ

ਚੋਰੀ ਦੇ 03 ਮੋਟਰਸਾਇਕਲਾਂ ਅਤੇ 03 ਮੋਬਾਈਲਾਂ ਸਮੇਤ 02 ਦੋਸ਼ੀ ਕਾਬੂ

ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ IPS, ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਕਮਿਸ਼ਨਰੇਟ ਜਲੰਧਰ ਵਿੱਚ ਚੋਰੀ ਦੀਆਂ ਵਾਰਦਾਤਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਨਿਰਮਲ ਸਿੰਘ PPS/ACP ਸੈਂਟਰਲ ਜਲੰਧਰ, ਇੰਸਪੈਕਟਰ ਰਾਜੇਸ਼ ਕੁਮਾਰ, ਮੁੱਖ ਅਫਸਰ ਥਾਣਾ ਰਾਮਾ ਮੰਡੀ ਜਲੰਧਰ ਜੀ ਦੀ ਨਿਗਰਾਨੀ ਹੇਠ ASI ਵਿਕਟਰ ਮਸੀਹ, ਚੌਂਕੀ ਇੰਚਾਰਜ ਦਕੋਹਾ ਥਾਣਾ ਰਾਮਾ ਮੰਡੀ ਜਲੰਧਰ ਦੀ ਅਗਵਾਈ ਹੇਠ ਮਿਤੀ 06.07.2023 ਨੂੰ ASI ਮਨਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੇ ਸਬੰਧ ਵਿੱਚ ਨੰਗਲ ਸ਼ਾਮਾ ਚੌਕ ਰਾਮਾ ਮੰਡੀ ਜਲੰਧਰ ਮੌਜੂਦ ਸੀ ਕਿ ਮੁਖਬਰ ਖਾਸ ਨੇ ਹਾਜ਼ਰ ਆ ਕੇ ਇਤਲਾਹ ਦਿੱਤੀ ਕਿ ਹਰੀਸ਼ ਕੁਮਾਰ ਉਰਫ ਹੀਰਾ ਪੁੱਤਰ ਰੁਪਿੰਦਰ ਕੁਮਾਰ ਵਾਸੀ ਮਕਾਨ ਨੰ 157/12 ਭਾਰਗੋ ਕੈਂਪ ਜਲੰਧਰ ਅਤੇ ਇਸ਼ਾਂਕ ਉਰਫ ਈਸ਼ੂ ਪੁੱਤਰ ਲੇਟ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 285/03 ਮੰਡੀ ਗੁਰਦਾਸਪੁਰ ਹਾਲ ਵਾਸੀ ਹਰੀਸ਼ ਕੁਮਾਰ ਉਰਫ ਹੀਰਾ ਪੁੱਤਰ ਰੁਪਿੰਦਰ ਕੁਮਾਰ ਵਾਸੀ ਮਕਾਨ ਨੰ 157/12 ਭਾਰਗੋ ਕੈਂਪ ਜਲੰਧਰ ਜੋ ਚੋਰੀ ਕਰਨ ਦੇ ਆਦੀ ਹਨ, ਜੋ ਅੱਜ ਵੀ ਚੋਰੀ ਕੀਤੇ ਮੋਟਰਸਾਈਕਲਾਂ ਨੂੰ ਵੇਚਣ ਲਈ ਢਿਲਵਾਂ ਚੌਂਕ ਰਾਮਾ ਮੰਡੀ ਗਾਹਕ ਦੀ ਉਡੀਕ ਕਰ ਰਹੇ ਹਨ। ਜਿਸ ਤੇ ASI ਮਨਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਢਿਲਵਾਂ ਚੌਂਕ ਰਾਮਾ ਮੰਡੀ ਜਲੰਧਰ ਵਿਖੇ ਪੁੱਜ ਕੇ ਹਰੀਸ਼ ਕੁਮਾਰ ਉਰਫ ਹੀਰਾ ਅਤੇ ਇਸ਼ਾਂਕ ਉਰਫ ਈਸ਼ੂ ਨੂੰ ਚੋਰੀ ਦੇ ਮੋਟਰਸਾਈਕਲ ਨੰਬਰੀ PB10-BH-6029 ਮਾਰਕਾ ਪੱਲਸਰ ਰੰਗ ਲਾਲ ਸਮੇਤ ਕਾਬੂ ਕੀਤਾ।  ਜਿਨਾਂ ਪਾਸੋਂ ਪੁੱਛਗਿੱਛ ਕਰਨ ਤੋਂ ਬਾਅਦ ਧੰਨੋਵਾਲੀ ਫਾਟਕ ਜੀ.ਟੀ ਰੋਡ ਜਲੰਧਰ ਦੇ ਨੇੜਿਉਂ ਚੋਰੀ ਦੇ ਦੋ ਹੋਰ ਮੋਟਰਸਾਈਕਲ ਨੰਬਰ PB06-T-4737 ਮਾਰਕਾ ਸੁਪਰ. ਸਪਲੈਂਡਰ, ਮੋਟਰਸਾਈਕਲ ਨੰਬਰ PB07-AK-1878 ਮਾਰਕਾ ਪਲਸਰ ਅਤੇ ਚੋਰੀ ਦੇ 03 ਬਟਨਾਂ ਵਾਲੇ ਬ੍ਰਾਮਦ ਕੀਤੇ। ਜਿਸ ਦੇ ਆਧਾਰ ਤੇ ਮੁਕੱਦਮਾ ਨੰਬਰ 197. ਮਿਤੀ 06.07.2023 ਅ/ਧ 379 ਭ:ਦ ਵਾਧਾ ਜੁਰਮ 411 IPC ਥਾਣਾ ਰਾਮਾ ਮੰਡੀ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀਆਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ I

 

Related Articles

Leave a Reply

Your email address will not be published. Required fields are marked *

Back to top button
×

Powered by WhatsApp Chat

×