State
Trending

ਸੈਫਰਨ ਟਾਵਰ ਜੀ.ਟੀ. ਰੋਡ ਪਰਾਗਪੁਰ ਵਿਖੇ ਸਬ-ਇੰਸਪੈਕਟਰ ਦੀ ਭਰਤੀ ਦੇ ਦੌਰਾਨ ਜਾਅਲੀ ਆਈ.ਡੀ ਬਣਾ ਕੇ ਲਿਖਤੀ ਪੇਪਰ ਦੇਣ ਵਾਲਾ ਆਦੀ/ਸ਼ਾਤਰ ਵਿਅਕਤੀ ਗ੍ਰਿਫਤਾਰ

ਸਬ-ਇੰਸਪੈਕਟਰ ਦੀ ਭਰਤੀ ਦੇ ਦੌਰਾਨ ਜਾਅਲੀ ਆਈ.ਡੀ ਬਣਾ ਕੇ ਲਿਖਤੀ ਪੇਪਰ ਦੇਣ ਵਾਲਾ ਆਦੀ/ਸ਼ਾਤਰ ਵਿਅਕਤੀ ਗ੍ਰਿਫਤਾਰ

ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਸ਼੍ਰੀ ਨਿਰਮਲ ਸਿੰਘ PPS/ACP ਸੈਂਟਰਲ ਜਲੰਧਰ ਜੀ ਦੀ ਅਗਵਾਈ ਹੇਠ ਮਾਨਯੋਗ ਕਮਿਸ਼ਨਰ   ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ INSP ਰਾਜੇਸ਼ ਕੁਮਾਰ, ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਅਤੇ ASI ਵਿਕਟਰ ਮਸੀਹ ਚੌਕੀ ਇੰਚਾਰਜ ਦਕੋਹਾ ਸਮੇਤ ਪੁਲਿਸ ਪਾਰਟੀ ਦੇ ਸੈਫਰਨ ਟਾਵਰ ਜੀ.ਟੀ.ਰੋਡ ਪਰਾਗਪੁਰ ਜਲੰਧਰ ਜਿੱਥੇ ਪੰਜਾਬ ਪੁਲਿਸ ਸਬ-ਇੰਸਪੈਕਟਰ ਦੀ ਭਰਤੀ ਦਾ ਲਿਖਤੀ ਟੈਸਟ ਹੋ ਰਿਹਾ ਸੀ।ਜਿੱਥੇ ਇੱਕ ਅਣਪਛਾਤਾ ਵਿਅਕਤੀ ਕਿਸੇ ਪੰਕਜ ਸਿੰਘ ਫੁੱਲ ਨਾਮ ਦੇ ਐਪਲੀਕੈਂਟ ਜਿਸਦਾ ਰੋਲ ਨੰਬਰ 231319994 ਅਤੇ ਰਜਿਸਟ੍ਰੇਸ਼ਨ ਨੰਬਰ 230113840 ਹੈ, ਦਾ ਪੇਪਰ ਦੇਣ ਦੀ ਕੋਸ਼ਿਸ਼ ਕੀਤੀ। ਜਿਸਨੂੰ ਸੈਫਰਨ ਟਾਵਰ ਵਿੱਚ ਲਿਖਤੀ ਟੈਸਟ ਲੈ ਰਹੇ ਅਧਿਕਾਰੀ ਵੱਲੋਂ ਸ਼ੱਕ ਦੇ ਅਧਾਰ ਤੇ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕੀਤਾ। ਜਿਸਨੇ ਆਪਣਾ ਪੰਕਜ ਸਿੰਘ ਫੁੱਲ ਪੁੱਤਰ ਰਣਧੀਰ ਸਿੰਘ ਵਾਸੀ ਪਿੰਡ ਰੀਮਾਣਾ ਨੇੜੇ ਪੁਰਾਣਾ ਬੱਸ ਸਟੈਂਡ, ਕੈਥਲ, ਹਰਿਆਣਾ ਦੱਸਿਆ। ਪੁੱਛਗਿੱਛ ਦੌਰਾਨ ਜਿਸਨੇ ਦੱਸਿਆ ਕਿ ਮੈਂ ਆਪਣੇ ਹੀ ਪਿੰਡ ਦੇ ਵਿਅਕਤੀ ਪੰਕਜ ਸਿੰਘ ਫੁੱਲ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਕੈਥਲ ਹਰਿਆਣਾ ਜੀ ਜਗਾ ਤੇ ਲਿਖਤੀ ਪੇਪਰ ਦੇਣ ਆਇਆ ਸੀ। ਜਿੱਥੇ ਮੌਕੇ ਤੇ ਕਾਬੂ ਕਰ ਲਿਆ। ਦੋਸ਼ੀ ਪੰਕਜ ਸਿੰਘ ਬਹੁਤ ਹੀ ਸ਼ਾਤਰ ਦਿਮਾਗ ਵਾਲਾ ਇਨਸਾਨ ਹੈ, ਜਿਸਨੇ ਆਪਣੀ ਜਾਅਲੀ ਆਈ.ਡੀ. ਵੀ ਐਪਲੀਕੈਂਟ ਪੰਕਜ ਫੁੱਲ ਦੇ ਨਾਮ ਤੇ ਬਣਾਈ ਹੋਈ ਸੀ। ਜਿਸਦੇ ਖਿਲਾਫ ਪਹਿਲਾਂ ਵੀ ਜਿਲਾ ਪਟਿਆਲਾ ਵਿਖੇ ਇੱਕ ਮੁਕੱਦਮਾ ਨੰਬਰ 152 ਮਿਤੀ 11.07.2021 ਅ/ਧ 419/420/120-B IPC ਥਾਣਾ ਲਾਹੌਰੀ ਗੇਟ ਪਟਿਆਲਾ ਦਰਜ ਰਜਿਸਟਰ ਹੈ। ਜਿਸ ਤੇ ਮਕੱਦਮਾ ਨੰਬਰ 190 ਮਿਤੀ 29.06.2023 ਅ/ਧ 419/420/120-B IPC ਥਾਣਾ ਰਾਮਾ ਮੰਡੀ ਜਲੰਧਰ ਦਰਜ ਰਜਿਸਟਰ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਐਪਲੀਕੈਂਟ ਪੰਕਜ ਸਿੰਘ ਫੁੱਲ ਦੀ ਵੀ ਤਲਾਸ਼ ਜਾਰੀ ਹੈ। ਜੋ ਦੋਸ਼ੀ ਪੰਕਜ ਢੁੱਲ ਇੱਕ ਆਦੀ ਮੁਜਰਿਮ ਹੈ, ਜੋ ਆਪਣੀ ਜਾਅਲੀ ਆਈ.ਡੀ. ਬਣਾ  ਕੇ ਅਜਿਹੇ ਲਿਖਤੀ ਟੈਸਟ ਦਿੰਦਾ ਹੈ।

Related Articles

Leave a Reply

Your email address will not be published. Required fields are marked *

Back to top button
×

Powered by WhatsApp Chat

×