Uncategorized
Trending

ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਨ ਵਾਲਿਆ ਨੂੰ ਕਾਬੂ ਕਰਨ ਵਿੱਚ ਥਾਣਾ ਰਾਮਾਮੰਡੀ ਜਲੰਧਰ ਦੀ ਪੁਲਿਸ ਨੂੰ ਸਫਲਤਾ ਪ੍ਰਾਪਤ

ਭੋਲੇ ਭਾਲੇ ਲੋਕਾਂ ਨਾਲ ਠੱਗੀ ਕਰਨਾ ਪਿਆ ਮਹਿੰਗਾ

ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਹਿਲ, IPS, ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ADCP-1 ਸਾਹਿਬ ਜਲੰਧਰ ਸ. ਬਲਵਿੰਦਰ ਸਿੰਘ ਰੰਧਾਵਾ PPS, ACP ਸੈਂਟਰਲ ਸਾਹਿਬ ਸ. ਨਿਰਮਲ ਸਿੰਘ PPS ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲੋ ਮਿਲ ਰਹੀਆ ਹਦਾਇਤਾਂ ਅਨੁਸਾਰ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਨ ਵਾਲਿਆ ਨੂੰ ਕਾਬੂ ਕਰਨ ਵਿੱਚ ਥਾਣਾ ਰਾਮਾਮੰਡੀ ਜਲੰਧਰ ਦੀ ਪੁਲਿਸ ਨੂੰ ਸਫਲਤਾ ਪ੍ਰਾਪਤ ਹੋਈ ਹੈ। ਮਿਤੀ 15-07-2023 ਨੂੰ ਸੰਜੀਵ ਸੋਨੀ ਪੁੱਤਰ ਅਸ਼ੌਕ ਸੋਨੀ ਵਾਸੀ ਮਕਾਨ ਨੰਬਰ 530 ਸੰਤੋਖਪੁਰਾ ਜਲੰਧਰ ਨੇ ਇਤਲਾਹ ਦਿੱਤੀ ਕਿ ਉਹ L and T  ਫਾਇਨਾਂਸ ਲਿਮਟਿਡ ਪੁੱਡਾ ਕੰਪਲੈਕਸ ਸਾਹਮਣੇ ਕਮਿਸ਼ਨਰ ਦਫਤਰ ਜਲੰਧਰ ਵਿਖੇ ਨੌਕਰੀ ਕਰਦਾ ਹੈ। ਮਿਤੀ 20-06-2023 ਨੂੰ ਰਾਗਾ ਹਾਂਡਾ ਫੋਕਲ ਪੁਆਇੰਟ ਵਿਖੇ ਉਸ ਪਾਸ ਇੱਕ ਨਵੀਂ ਐਕਟਿਵਾ ਫਾਇਨਾਂਸ ਕਰਾਉਣ ਲਈ ਪ੍ਰੀਤੀ ਪੁੱਤਰੀ ਤਰਸੇਮ ਸਿੰਘ ਵਾਸੀ ਨਿਊ ਕੋਟਲਾ ਭੂਤ ਕਲੋਨੀ ਨੇੜੇ ਪਾਣੀ ਵਾਲੀ ਟੈਂਕੀ ਜਲੰਧਰ ਅਤੇ ਦੀਪਕ ਪੁੱਤਰ ਜੋਗਰਾਜ ਵਾਸੀ ਮਕਾਨ ਨੰਬਰ 3 ਗਲੀ ਨੰਬਰ 1 ਵਿਵੇਕ ਨਗਰ ਨੇੜੇ ਬਗੀਚੀ ਮੰਦਰ ਜਲੰਧਰ ਆਏ ਤੇ ਪ੍ਰੀਤੀ ਨੇ ਸਬੰਧਤ ਦਸਤਾਵੇਜ ਦੇਖਕੇ ਉਹਨਾਂ ਨੂੰ ਇੱਕ ਸਕੂਟਰੀ ਫਾਇਨਾਂਸ ਕਰਵਾ ਦਿੱਤੀ ਪਰ OTP ਨਾ ਮਿਲਣ ਕਰਕੇ ਬਾਕੀ ਬੱਚਦੀ ਰਕਮ ਡੀਲਰ ਰਾਜਾ ਮੋਟਰਜ਼ ਨੂੰ ਨਹੀਂ ਜਾ ਸਕੀ ਜਿਸਤੇ ਉਸ ਵੱਲੋ 25 ਦਿਨ ਬਾਅਦ ਵੀ ਪੇਮੈਂਟ ਨਾ ਪਹੁੰਚਣ ਕਰਕੇ ਉਸਦੇ ਘਰ ਪਹੁੰਚ ਕੀਤੀ ਜਿਥੇ ਪਹੁੰਚ ਕੇ ਉਸਨੂੰ ਪਤਾ ਲੱਗਾ ਕਿ ਪ੍ਰੀਤੀ ਇਸ ਪਤੇ ਪਰ ਨਹੀਂ ਰਹਿੰਦੀ ਹੈ। ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ASI ਟਹਿਲ ਦਾਸ਼ ਵੱਲੋ ਮੁਕੱਦਮਾ ਨੰਬਰ 207 ਮਿਤੀ 15-07-2023 ਅ/ਧ 406,420,120ਬੀ ਭ:ਦ ਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕੀਤਾ ਗਿਆ। ਦੋਰਾਨੇ ਤਫਤੀਸ਼ ਮਿਤੀ 15-07-2023 ਨੂੰ ਇੰਸ: ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ASI ਟਹਿਲ ਦਾਸ ਵੱਲੋ ਮੁਕੱਦਮਾ ਹਜਾ ਵਿੱਚ ਦੋਸ਼ੀਆਨ ਪ੍ਰੀਤੀ ਪੁੱਤਰੀ ਤਰਸੇਮ ਸਿੰਘ ਵਾਸੀ ਨਿਊ ਕੋਟਲਾ ਭੂਤ ਕਲੋਨੀ ਨੇੜੇ ਪਾਣੀ ਵਾਲੀ ਟੈਂਕੀ ਜਲੰਧਰ ਅਤੇ ਦੀਪਕ ਪੁੱਤਰ ਜੋਗਰਾਜ ਵਾਸੀ ਮਕਾਨ ਨੰਬਰ 3 ਗਲੀ ਨੰਬਰ 1 ਵਿਵੇਕ ਨਗਰ ਨੇੜੇ ਬਗੀਚੀ ਮੰਦਰ ਜਲੰਧਰ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ। ਦੋਰਾਨੇ ਪੁਲਿਸ ਹਿਰਾਸਤ ਦੋਸ਼ੀ ਦੀਪਕ ਅਤੇ ਪ੍ਰੀਤੀ ਪਾਸੋ 03 ਐਕਟਿਵਾ ਬਿਨਾਂ ਨੰਬਰੀ ਬ੍ਰਾਮਦ ਕੀਤੀਆ ਗਈਆ ਹਨ ਅਤੇ ਇਹਨਾਂ ਪਾਸੋ ਹੋਰ ਕੀਤੇ ਹੋਏ ਫ੍ਰਾਡ ਸਬੰਧੀ ਸਖਤੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button
×

Powered by WhatsApp Chat

×