टॉप न्यूज़
Trending

ਸ਼ਾਹਕੋਟ ਪੁਲਿਸ ਵਲੋਂ ਹੈਰੋਇਨ, ਇਕ ਦੇਸੀ ਪਿਸਤੌਲ, ਇਕ ਰੌਂਦ ਸਮੇਤ 2 ਵਿਅਕਤੀ ਗ੍ਰਿਫ਼ਤਾਰ

ਸ਼ਾਹਕੋਟ ਪੁਲਿਸ ਨੂੰ ਇਕ ਦੇਸੀ ਪਿਸਤੌਲ 12 ਬੋਰ ਸਮੇਤ 1 ਜਿੰਦਾ ਰੌਂਦ ਬ੍ਰਾਮਦ

 

ਸ਼ਾਹਕੋਟ, 26 ਜੂਨ   ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੇ 50 ਗ੍ਰਾਮ ਹੈਰੋਇਨ, ਇਕ ਪਿਸਤੌਲ ਦੇਸੀ, ਇਕ ਰੌਂਦ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ । ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਸਬ-ਇੰਸਪੈਕਟਰ ਅਮਨਪ੍ਰੀਤ ਕੌਰ ਐਸ.ਐਚ.ਓ. ਨੇ ਦੱਸਿਆ ਕਿ ਸਬ ਇੰਸਪੈਕਟਰ ਬਲਕਾਰ ਸਿੰਘ ਥਾਣਾ ਸਮੇਤ ਸਾਥੀ ਕਰਮਚਾਰੀਆਂ ਦੇ ਕਸਬਾ ਸ਼ਾਹਕੋਟ ਤੋਂ ਪਿੰਡ ਬਾਜਵਾ ਕਲਾਂ ਨੂੰ ਜਾ ਰਹੇ ਸੀ ਕਿ ਪੈਟਰੋਲ ਪੰਪ ਨਜ਼ਦੀਕ ਪੁਲਿਸ ਟੀਮ ਨੇ ਦੋ ਵਿਅਕਤੀਆਂ ਮੋਟਰਸਾਈਕਲ ਤੇ ਪਿੰਡ ਬਾਜਵਾ ਕਲਾਂ ਵਲੋਂ ਆ ਰਹੇ ਸੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ, ਜਿਨਾਂ ਪਾਸੋਂ 50 ਗ੍ਰਾਮ ਹੈਰੋਇਨ ਬ੍ਰਾਮਦ ਹੋਈ । ਪੁੱਛਗਿੱਛ ਦੌਰਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਤੋਂ ਇਕ ਦੇਸੀ ਪਿਸਤੌਲ ਲੈ ਕੇ ਆਇਆ ਸੀ ਅਤੇ ਇਹ ਪਿਸਤੌਲ ਜਸਵਿੰਦਰ ਸਿੰਘ ਉਰਫ ਜੱਸਾ ਥਾਣਾ ਗੁਰੂ ਹਰਸਹਾਏ ਦੇ ਘਰ ਰੱਖਿਆ ਹੋਇਆ ਹੈ, ਜਿਸ ’ਤੇ ਜਸਵਿੰਦਰ ਸਿੰਘ ਜੱਸਾ ਉਕਤ ਨੂੰ ਦੋਸ਼ੀ ਨਾਮਜਦ ਕੀਤਾ ਗਿਆ ਅਤੇ ਜਸਵਿੰਦਰ ਸਿੰਘ ਜੱਸਾ ਦੇ ਘਰ ਰੇਡ ਕਰਕੇ ਇਕ ਦੇਸੀ ਪਿਸਤੌਲ 12 ਬੋਰ ਸਮੇਤ 1 ਜਿੰਦਾ ਰੌਂਦ ਬ੍ਰਾਮਦ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button
×

Powered by WhatsApp Chat

×