State
Trending

ਏਟੀਐਮ ਕਾਰਡ ਬਦਲ ਕੇ ਧੋਖਾਧੜੀ ਕਰਨ ਵਾਲੇ 2 ਮੁਲਜ਼ਮ ਕਾਬੂ

ਰਾਮਾ ਮੰਡੀ ਥਾਨੇ ਨੂੰ ਮਿਲੀ ਸਫਲਤਾ

ਜਲੰਧਰ  (ਅਮਿਤ ਵਰਮਾ) ਰਾਮਾ ਮੰਡੀ ਥਾਨੇ  ਦੀ ਪੁਲਿਸ ਨੇ ਧੋਖਾਧੜੀ ਮਾਰਨ ਵਾਲੇ 2 ਮੁਜਲਮ ਨੂੰ ਗ੍ਰਿਫਤਾਰ ਕੀਤਾ I  ਮਿਤੀ 16/7/23 ਨੂੰ ਨਵਸ਼ਰਨ ਕੌਰ ਪਤਨੀ ਤਰਨੇਜ ਸਿੰਘ ਵਾਸੀ ਪਿੰਡ ਕੋਟਲੀ ਜਮੀਤ ਸਿੰਘ ਪੋਸਟ ਆਫਿਸ ਈਸ਼ਰਵਾਲ ਨੇ ਥਾਣਾ ਪਤਾਰਾ ਵਿਖੇ ਸ਼ਿਕਾਇਤ ਦਰਜ ਕਰਵਾਈ। ਕਿ ਮਿਤੀ 09/7/23 ਨੂੰ  ਗੁਡਵਿਲ ਹਸਪਤਾਲ ਮੈਂ ਉਸਦਾ ਏਟੀਐਮ ਕਾਰਡ (ਕੇਨਰਾ ਬੈਂਕ ਆਦਮਪੁਰ) ਜੋ ਚੋਰੀ ਹੋ ਗਿਆ ਸੀ ਦੋਸ਼ੀਆ  ਨੇ ਵੱਖ-ਵੱਖ ਸਮੇਂ ਅਣਪਛਾਤੇ ਵਿਅਕਤੀ ਵੱਲੋਂ ਕਰੀਬ ਡੇਢ ਲੱਖ ਪੰਜਾਹ ਹਜ਼ਾਰ ਰੁਪਏ ਦੀ ਠੱਗੀ ਮਾਰੀ I ਜਿਸ ‘ਤੇ ਤੁਰੰਤ ਏ.ਐਸ.ਆਈ ਬਲਵਿੰਦਰ ਕੁਮਾਰ ਵੱਲੋਂ ਇੰਚਾਰਜ ਰਾਜੇਸ਼ ਕੁਮਾਰ ਦੇ ਹੁਕਮ ਅਨੁਸਾਰ ਕਾਰਵਾਈ ਕੀਤੀ ਗਈ I ਦੋਸ਼ੀਆ ਦੀ ਪਛਾਣ ਵਰਿੰਦਰ ਸਿੰਘ ਪੁੱਤਰ ਬਲਿਹਾਰ ਸਿੰਘ ਵਾਸੀ ਪਿੰਡ ਹਰਦੋ ਫਰਾਲਾ ਥਾਣਾ ਸਦਰ ਜਮਸ਼ੇਰ ਜਲੰਧਰ ਅਤੇ ਸੁਖਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਪੱਤੀ ਮਾਨਸੀ ਜੰਡਿਆਲਾ ਥਾਣਾ ਸਦਰ ਜਲੰਧਰ ਨੂੰ ਗ੍ਰਿਫਤਾਰ ਕੀਤਾ I ਜਾਂਚ ਦੇ ਅਨੁਸਾਰ ਪੁਲਿਸ ਨੇ  ਇੱਕ ਫਰਿੱਜ  LG,  ਇੱਕ ਏਅਰ ਕੰਡੀਸ਼ਨਰ ਡਾਈਕਿਨ , ਅਤੇ ਇੱਕ ਮੋਟਰ ਸਾਈਕਲ ਹੀਰੋ ਸਪਲੈਂਡਰ ਬਿਨਾਂ ਨੰਬਰ ਦੇ  ਬਰਾਮਦ ਕੀਤਾ I  ਪੁਲਿਸ ਇਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ

 

Related Articles

Leave a Reply

Your email address will not be published. Required fields are marked *

Back to top button
×

Powered by WhatsApp Chat

×